Yaar Razi - Tarsem Jassar Lyrics in Punjabi
Movie - Galwakdi |
Singer | Tarsem Jassar |
Movie | Galwakdi |
Music | Pav Dharia |
Lyrics | Tarsem Jassar |
ਜੰਜ਼ੀਰ ਟੁੱਟੀ ਅੱਜ ਵਕ਼ਤ ਵਾਲੀ
ਬੇਪਰਵਾਹੀ ਗਲਵਕੜੀ ਪਾਈ ਐ
ਅੱਜ ਗੀਤ ਜੇਹਾ ਬਣਕੇ ਗਾ ਹੋਗੀ
ਜੋ ਇੱਕ ਨਜ਼ਮ ਦੇ ਵਾਂਗੂ ਆਈ ਐ
ਜੋ ਇੱਕ ਨਜ਼ਮ ਦੇ ਵਾਂਗੂ ਆਈ ਐ
ਯਾਰ ਰਾਜ਼ੀ ਐ... ਰੱਬ ਰਾਜ਼ੀ ਐ
ਯਾਰ ਰਾਜ਼ੀ ਐ... ਰੱਬ ਰਾਜ਼ੀ ਐ
ਮੈਂ ਕਾਫ਼ਿਰ ਆ, ਉਹ ਹਾਜੀ ਐ
ਯਾਰ ਰਾਜ਼ੀ ਐ... ਰੱਬ ਰਾਜ਼ੀ ਐ
ਯਾਰ ਰਾਜ਼ੀ ਐ... ਰੱਬ ਰਾਜ਼ੀ ਐ
ਘੜੇ ਨੇ ਕੱਚੇ, ਕਾਲ ਨੇ ਪੱਕੇ
ਕਈਆਂ ਨੇ ਇਸ਼ਕ ਚ ਡੰਗਰ ਹੱਕੇ
ਇਸ਼ਕ ਚ ਕਮਲੇ ਹੋ ਕੇ ਨੱਚੇ
ਓਹ ਖ਼ਿਆਲ ਦੇ ਵਰਗੀ ਐ
ਓਹ ਪੌਣ ਦੇ ਵਰਗੀ ਐ
ਅਸੀਂ ਬੰਜਰ ਧਰਤੀ ਜਿਹੇ
ਓਹ ਸਾਉਣ ਦੇ ਵਰਗੀ ਐ
ਪਾਈ ਛੰਨੇ ਦੇ ਵਿੱਚ ਮਿਸ਼ਰੀ
ਓਹ ਹੁਣ ਚਾਰੇ ਪਾਸੇ ਦਿਸਦੀ
ਉਹਦੀ ਖੁਸ਼ਬੂ ਐ ਕਸਤੂਰੀ
ਓਹ ਇਕ ਉੱਡਦੀ ਫਿਰਦੀ ਤਿੱਤਲੀ
ਮੈਨੂੰ ਹਲੂਣਾ ਦੇ ਗਈ ਐ
ਗੱਲ ਪਿਆਰ ਦੀ ਕਹਿ ਗਈ ਐ
ਜੱਸੜ ਨੂੰ ਸੁੱਤੇ ਨੂੰ ਉਠਾਣ ਲਈ ਕਹਿ ਗਈ ਐ
ਮੈਂ ਇਸਤੇਕਬਾਲ ਕੀਤਾ, ਉਹ ਦੂਆ ਸੁਣਾ ਗਈ ਐ
ਯਾਰ ਰਾਜ਼ੀ ਐ... ਰੱਬ ਰਾਜ਼ੀ ਐ
ਯਾਰ ਰਾਜ਼ੀ ਐ... ਰੱਬ ਰਾਜ਼ੀ ਐ
ਜੰਜ਼ੀਰ ਟੁੱਟੀ ਅੱਜ ਵਕ਼ਤ ਵਾਲੀ
ਬੇਪਰਵਾਹੀ ਗਲਵਕੜੀ ਪਾਈ ਐ
ਅੱਜ ਗੀਤ ਜੇਹਾ ਬਣਕੇ ਗਾ ਹੋਗੀ
ਜੋ ਇੱਕ ਨਜ਼ਮ ਦੇ ਵਾਂਗੂ ਆਈ ਐ
ਜੋ ਇੱਕ ਨਜ਼ਮ ਦੇ ਵਾਂਗੂ ਆਈ ਐ